Tuesday, April 12, 2011

ਗੁਰਸਿੱਖ ਦੀ ਪ੍ਰੀਤ

 

ਗੁਰਸਿੱਖ ਦੀ ਪ੍ਰਭੂ ਨਾਲ ਪ੍ਰੀਤ ਮਛੁਲੀ ਜੇਹੀ ਹੀ ਲੋੜੀਂਦੀ ਹੈ, ਚਾਤ੍ਰਿਕ ਵਰਗੀ ਹੀ ਤਾਂਘ ਚਾਹੀਦੀ ਹੈ, ਚਕਵੀ ਵਰਗੀ ਹੀ ਖਿੱਚ ਚਾਹੀਦੀ ਹੈ......

ਮੋਹਿ ਮਛੁਲੀ ਤੁਮ ਨੀਰ ਤੁਝ ਬਿਨੁ ਕਿਉ ਸਰੈ ॥ ਮੋਹਿ ਚਾਤ੍ਰਿਕ ਤੁਮ੍ਹ੍ਹ ਬੂੰਦ ਤ੍ਰਿਪਤਉ ਮੁਖਿ ਪਰੈ ॥ ਮੁਖਿ ਪਰੈ ਹਰੈ ਪਿਆਸ ਮੇਰੀ ਜੀਅ ਹੀਆ ਪ੍ਰਾਨਪਤੇ ॥ ਲਾਡਿਲੇ ਲਾਡ ਲਡਾਇ ਸਭ ਮਹਿ ਮਿਲੁ ਹਮਾਰੀ ਹੋਇ ਗਤੇ ॥ ਚੀਤਿ ਚਿਤਵਉ ਮਿਟੁ ਅੰਧਾਰੇ ਜਿਉ ਆਸ ਚਕਵੀ ਦਿਨੁ ਚਰੈ ॥ ਨਾਨਕੁ ਪਇਅੰਪੈ ਪ੍ਰਿਅ ਸੰਗਿ ਮੇਲੀ ਮਛੁਲੀ ਨੀਰੁ ਨ ਵੀਸਰੈ ॥੪॥ {ਪੰਨਾ 847}

ਇਹਨਾਂ ਸਭ ਉਧਾਰਨਾ ਦਵਾਰਾ ਗੁਰੂ ਸਾਹਬ ਨੇ ਪਰਤੱਖ ਦੱਸਿਆ ਹੈ ਕਿ:
ਬਾਹਰੀ ਭੇਖਾਂ,
ਧਿਆਨਾਂ-ਸਮਾਧੀਆਂ,
ਜੱਪਾਂ,
ਵਰਤਾਂ,
ਸਰੋਵਰਾਂ ਨਦੀਆਂ ਦੇ ਇਸ਼ਨਾਨਾਂ,
ਸੰਗਰਾਂਦ, ਮੱਸਿਆ, ਪੂਰਨਮਾਸੀ ਜਿਹੇ ਵੱਖਰੇ-੨ ਦਿਨਾਂ ਦੀਆਂ ਵਿਸ਼ੇਸ਼ ਸਾਧਨਾਵਾਂ,
ਮਾਲਾਵਾਂ,
ਸਿਮਰਨੀਆਂ,
ਗਿਣਵੇਂ-ਮਿਣਵੇਂ ਪਾਠਾਂ,
ਅਖੰਡ-ਪਾਠਾਂ ਦੀਆਂ ਲੜੀਆਂ,
ਤੁੱਕ-ਤੁੱਕ ਵਾਲੇ ਸੰਪਟ ਪਾਠਾਂ ਦੇ ਪਾਖੰਡਾਂ,
ਇਤਿਆਦਿਕ ਦੀ ਪ੍ਰਭੁ-ਪਤੀ ਤੇ ਜੀਵ-ਇਸਤਰੀ ਦੇ ਅਗੰਮੀ ਪ੍ਰੇਮ ਵਿੱਚ ਕੋਈ ਵੀ ਜਗ੍ਹਾ ਨਹੀਂ ਹੈ......

ਡੇਰਾਵਾਦ ਦੀ ਅਸਲ ਜੜ੍ਹ

 

ਕੀ ਡੇਰਾਵਾਦ ਦੀ ਅਸਲ ਜੜ੍ਹ ਸਿੱਖੀ ਵਿੱਚ ਪਿਛਲੇ ਦਰਵਾਜਿਓਂ (ਅਸਲ ਵਿੱਚ ਹੁਣ ਸਾਹਮਣੋ-ਸਾਹਮਣੀ) ਘੁੱਸ ਆਈ ਜਾਤ-ਪਾਤ ਦੀ ਬਿਮਾਰੀ ਵਿੱਚ ਤਾਂ ਨਹੀ?

ਵੀਰੋ! ਜਦ ਵਰਗ ਵਿਸ਼ੇਸ਼ ਨੂੰ ਮੁਖਧਾਰਾ ਦੇ ਧਰਮ ਵਿੱਚ ਨੀਵਾਂ ਜਾਚਿਆ ਜਾਵੇ, ਧਾਰਮਿਕ ਸਥਾਨਾਂ ਤੇ ਵਿਤਕਰਾ ਕੀਤਾ ਜਾਵੇ, ਬਰਾਬਰੀ ਦੇ ਹੱਕ ਨਾ ਦਿੱਤੇ ਜਾਣ, ਐਡਮਿਨਿਸਟ੍ਰੇਟਿਵ ਪੱਧਰ ਤੇ ਬਣਦੀ ਯੋਗ ਨੁਮਾਇੰਦਗੀ ਨਾ ਦਿੱਤੀ ਜਾਵੇ, ਤਾਂ ਲਾਜ਼ਮੀ ਹੀ ਹੈ ਕਿ ਉਹ ਆਪਣੀ ਧਾਰਮਿਕ ਭੁੱਖ ਮਿਟਾਉਣ ਲਈ ਕਿਧਰੇ ਤਾਂ ਝਾਕੇਗਾ ਹੀ!
ਇਹਨਾਂ ਅਖੌਤੀ ਡੇਰੇਦਾਰਾਂ ਨੇ ਇਸੇ ਭੁੱਖ ਨੂੰ ਹੀ ਕੈਸ਼ ਕੀਤਾ ਹੈ!!!


ਪਹਿਲਾਂ ਜੜ੍ਹ ਨੂੰ ਖਤਮ ਕਰੋ, ਦਰਖ਼ਤ ਆਪੇ ਸੁੱਕ ਜਾਵੇਗਾ !!